WaheguruJaap.com
Sangat gathering site
ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਸਾਧ ਸੰਗਤ ਜੀ,

ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ, ਵਰਜੀਨੀਆ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਦੁਖਦਾਈ ਘਟਨਾ ਉਪਰੰਤ, ੨੯ ਜੁਲਾਈ ੨੦੨੬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਖਿਮਾ ਯਾਚਨਾ ਲਈ ੧ ਲੱਖ ਚੌਪਈ ਸਾਹਿਬ ਜੀ ਦੇ ਜਾਪ ਦੀ ਅਰੰਭਤਾ ਕੀਤੀ ਗਈ ਸੀ।

ਗੁਰੂ ਸਾਹਿਬ ਜੀ ਦੀ ਬੇਅੰਤ ਮਿਹਰ ਅਤੇ ਦੁਨੀਆ ਭਰ ਦੀ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਦੇ ਸਾਂਝੇ ਯਤਨਾਂ, ਪਾਠ ਅਤੇ ਅਰਦਾਸਾਂ ਸਦਕਾ, ਅੱਜ ੨੯ ਅਗਸਤ ੨੦੨੬ ਨੂੰ ੧ ਲੱਖ ਚੌਪਈ ਸਾਹਿਬ ਜੀ ਦੇ ਜਾਪ ਦੀ ਸੰਪੂਰਨਤਾ ਹੋ ਗਈ ਹੈ।

ਸੰਗਤ ਜੀ, ਹੁਣ ਅਸੀਂ ਸਾਰੇ ਇਸ ਗਰੁੱਪ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਪੁਰਬ ਜੋਕਿ ੨੪ ਨਵੰਬਰ ੨੦੨੬ ਨੂੰ ਆ ਰਿਹਾ ਹੈ ਜਿਸ ਨੂੰ ਸਮਰਪਿਤ ਮੂਲ ਮੰਤਰ ਦਾ ਜਾਪ ਸ਼ੁਰੂ ਕਰਾਂਗੇ

ਇਸ ਨਵੇਂ ਫਾਰਮ ਤੇ ਲਾਈਵ ਕਾਉਂਟਿੰਗ ਦਾ ਵਿਕਲਪ ਵੀ ਹੋਵੇਗਾ।

ਸੰਗਤ ਜੀ, ਤੁਸੀਂ ਇਹ ਮੂਲ ਮੰਤਰ ਦੇ ਜਾਪ ਕਰਨ ਵਾਸਤੇ ਮਾਲਾ ਜਾਂ ਕਾਊਂਟਰ ਦੀ ਵਰਤੋਂ ਵੀ ਕਰ ਸਕਦੇ ਹੋ। ਆਪਣੇ ਦਿਨ ਭਰ ਦੇ ਕੀਤੇ ਮੂਲ ਮੰਤਰ ਜਾਪ ਥੱਲੇ ਦਿੱਤੇ ਫਾਰਮ ਤੇ ਰਜਿਸਟਰ ਕਰਨੇ ਹਨ। ਤਾਂਕਿ ਆਖਰੀ ਦਿਨ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਸੰਗਤੀ ਰੂਪ ਵਿੱਚ ਕੀਤੇ ਜਾਪਾਂ ਦੀ ਅਰਦਾਸ ਕੀਤੀ ਜਾ ਸਕੇ।

ਕਿਰਪਾ ਕਰਕੇ ਪੂਰੀ ਸ਼ਰਧਾ, ਪਿਆਰ ਅਤੇ ਸਮਰਪਣ ਨਾਲ ਇਸ ਸੰਗਤੀ ਮੂਲ ਮੰਤਰ ਜਾਪ ਵਿੱਚ ਭਾਗ ਲਵੋ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

ਮੂਲ ਮੰਤਰ ਜਾਪ

Mool Mantar Jaap

Total jaap, All sangat combined
loading…

Log your jaap

Recent submissions

Loading…
੧ ਲੱਖ ਚੌਪਈ ਸਾਹਿਬ ਦੀ ਸੰਪੂਰਨਤਾ ਅਤੇ ਮੂਲ ਮੰਤਰ ਦੀ ਆਰੰਭਤਾ ਦਾ ਹੁਕਮਨਾਮਾ।
ਰਾਗੁ ਧਨਾਸਰੀ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਹਾ ਹਾ ਪ੍ਰਭ ਰਾਖਿ ਲੇਹੁ ॥
ਹਮ ਤੇ ਕਿਛੁ ਨ ਹੋਇ ਮੇਰੇ ਸੁਆਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥
ਅਗਨਿ ਕੁਟੰਬ ਸਾਗਰ ਸੰਸਾਰ ॥
ਭਰਮ ਮੋਹ ਅਗਿਆਨ ਅੰਧਾਰ ॥੧॥
ਊਚ ਨੀਚ ਸੁਖ ਦੂਖ ॥
ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥੨॥
ਮਨਿ ਬਾਸਨਾ ਰਚਿ ਬਿਖੈ ਬਿਆਧਿ ॥
ਪੰਚ ਦੂਤ ਸੰਗਿ ਮਹਾ ਅਸਾਧ ॥੩॥
ਜੀਅ ਜੰਤ ਪ੍ਰਾਨ ਧਨੁ ਤੇਰਾ ॥
ਨਾਨਕ ਜਾਨੁ ਸਦਾ ਹਰਿ ਨੇਰਾ ॥੪॥੧॥੧੯॥
ਵਿਆਖਿਆ
ਰਾਗ ਧਨਾਸਰੀ ਪੰਜਵੀਂ ਪਾਤਿਸ਼ਾਹੀ ॥
ਵਾਹਿਗੁਰੂ ਕੇਵਲ ਇਕ ਹੈ ॥ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ ॥
ਹੇ ਮੇਰੇ ਸੁਆਮੀ ! ਤੂੰ ਮੇਰੀ ਰੱਖਿਆ ਕਰ ॥
ਆਪਣੇ ਆਪ ਮੈਂ ਕੁਝ ਭੀ ਨਹੀਂ ਕਰ ਸਕਦਾ ॥ ਰਹਿਮਤ ਧਾਰਕੇ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ ॥ ਠਹਿਰਾਉ ॥
ਟੱਬਰ-ਕਬੀਲਾ ਅਤੇ ਜਗਤ ਅੱਗ ਦੇ ਇਕ ਸਮੁੰਦਰ ਸਮਾਨ ਹਨ ॥
ਸੰਦੇਹ ਅਤੇ ਸੰਸਾਰੀ ਲਗਨ ਦੇ ਰਾਹੀਂ, ਇਨਸਾਨ ਬੇਸਮਝੀ ਦੇ ਅਨ੍ਹੇਰੇ ਨਾਲ ਘੇਰਿਆ ਜਾਂਦਾ ਹੈ ॥
ਆਦਮੀ ਹਨ ਉਚਾ ਹੈ, ਹਨ ਨੀਵਾਂ, ਹਨ ਖੁਸ਼ੀ ਵਿੱਚ ਅਤੇ ਹਨ ਤਕਲੀਫ ਵਿੱਚ ॥
ਉਸ ਦੀ ਤ੍ਰੇਹ ਅਤੇ ਭੁੱਖ ਬੁਝਦੀਆਂ ਨਹੀਂ ॥
ਮੇਰਾ ਮਨ ਖਾਹਿਸ਼ ਤੇ ਪਾਪ ਦੇ ਰੋਗ ਅੰਦਰ ਖੱਚਤ ਹੋਇਆ ਹੋਇਆ ਹੈ ॥
ਪ੍ਰਾਣੀ ਦੇ ਸਾਥੀ, ਪੰਜੇ ਭੂਤਨੇ ਡਾਢੇ ਲਾ-ਇਲਾਜ ਹਨ ॥
ਜੀਵ-ਜੰਤੂ, ਰੂਹਾਂ ਅਤੇ ਸੰਸਾਰ ਦੀ ਦੌਲਤ ਸਮੂਹ ਤੈਂਡੀਆਂ ਹਨ ॥
ਹੇ ਨਾਨਕ ! ਜਾਣ ਲੈ ਕਿ ਪ੍ਰਭੂ ਹਮੇਸ਼ਾਂ ਹੀ ਨੇੜੇ ਹਨ ॥
Translation
Raag Dhanaasaree, Fifth Mehl:
One Universal Creator God. By The Grace Of The True Guru: O God, please save me! By myself, I cannot do anything, O my Lord and Master; by Your Grace, please bless me with Your Name. ||1||Pause|| Family and worldly affairs are an ocean of fire. Through doubt, emotional attachment and ignorance, we are enveloped in darkness. ||1|| High and low, pleasure and pain. Hunger and thirst are not satisfied. ||2|| The mind is engrossed in passion, and the disease of corruption. The five thieves, the companions, are totally incorrigible. ||3|| The beings and souls and wealth of the world are all Yours. O Nanak, know that the Lord is always near at hand. ||4||1||19||